Breaking News
Home / ਤਾਜਾ ਜਾਣਕਾਰੀ / ਟਰੰਪ ਦੇ ਇਸ ਫੈਸਲੇ ਨਾਲ ਬਾਸਮਤੀ ਲਗਾਉਣ ਵਾਲੇ ਕਿਸਾਨਾਂ ਨੂੰ ਹੋ ਸਕਦਾ ਹੈ ਭਾਰੀ ਨੁਕਸਾਨ..!

ਟਰੰਪ ਦੇ ਇਸ ਫੈਸਲੇ ਨਾਲ ਬਾਸਮਤੀ ਲਗਾਉਣ ਵਾਲੇ ਕਿਸਾਨਾਂ ਨੂੰ ਹੋ ਸਕਦਾ ਹੈ ਭਾਰੀ ਨੁਕਸਾਨ..!

ਪਿਛਲੇ ਕੁਝ ਸਾਲਾਂ ਤੋਂ ਬਾਸਮਤੀ ਦੀ ਫ਼ਸਲ ਕਿਸਾਨਾਂ ਨੂੰ ਕਾਫੀ ਮੁਨਾਫ਼ਾ ਦੇ ਰਹੀ ਹੈ, ਜਿਥੇ ਪਿਛਲੇ ਤੋਂ ਪਿਛਲੇ ਸਾਲ ਕਿਸਾਨਾਂ ਨੂੰ 4500-4800 ਰੁਪਏ ਪ੍ਰਤੀ ਕੁਇੰਟਲ ਤੱਕ ਵੀ ਉਪਜ ਤੋਂ ਵੱਟਤ ਕੀਤੀ ਹੋਈ ਸੀ। ਜਦਕਿ ਪਿਛਲੇ ਸਾਲ ਬਾਸਮਤੀ ਦੇ ਭਾਅ 3000 -3500 ਰੁਪਏ ਪ੍ਰਤੀ ਕੁਇੰਟਲ ਤੱਕ ਨਤੀਜੇ ਵੱਜੋਂ ਇਸ ਸਾਲ ਉਤਪਾਦਕਾਂ ਨੂੰ ਬਾਸਮਤੀ ਤੋਂ ਕਾਫੀ ਉਮੀਦਾਂ ਸਨ। ਪਰ ਹੋ ਸਕਦਾ ਹੈ ਇਸ ਸਾਲ ਬਾਸਮਤੀ ਘਾਟੇ ਦਾ ਸੌਦਾ ਬਣ ਜਾਵੇ ਇਸਦਾ ਵੱਡਾ ਕਾਰਨ ਹੈ ਟਰੰਪ ਦਵਾਰਾ ਇਰਾਨ ਉਪਰ ਪਾਬੰਦੀ ਲਗਾਉਣਾ । ਜਿਵੇਂ ਕੇ ਅਸੀਂ ਜਾਣਦੇ ਹਾਂ ਕੇ ਇਰਾਨ ਭਾਰਤ ਤੋਂ ਬਾਸਮਤੀ ਦਾ ਸਭ ਤੋਂ ਵੱਡਾ ਖਰੀਦਦਾਰ ਹੈ। ਭਾਰਤ ਇਰਾਨ ਤੋਂ ਤੇਲ ਖਰੀਦਦਾ ਹੈ ਅਤੇ ਇਰਾਨ ਬਦਲੇ ਵਿਚ ਭਾਰਤ ਤੋਂ ਬਾਸਮਤੀ ਚਾਵਲ ਦੀ ਖਰੀਦ ਕਰਦਾ ਹੈ, ਜਿਸਦਾ ਭੁਗਤਾਨ ਵੀ ਭਾਰਤੀ ਰੁਪਏ ਵਿੱਚ ਕੀਤਾ ਜਾਂਦਾ ਹੈ। ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਈਰਾਨ ਤੋਂ ਤੇਲ ਖਰੀਦਣ ਵਾਲੇ ਕਿਸੇ ਵੀ ਦੇਸ਼ ਨੂੰ ਪਾਬੰਦੀ ‘ਚ ਛੋਟ ਨਾ ਦੇਣ ਦਾ ਫੈਸਲਾ ਕੀਤਾ ਹੈ। ਪਿਛਲੇ ਸਾਲ ਅਮਰੀਕਾ ਨੇ ਭਾਰਤ, ਚੀਨ, ਤੁਰਕੀ ਅਤੇ ਜਾਪਾਨ ਸਮੇਤ ਈਰਾਨ ਤੋਂ ਤੇਲ ਖਰੀਦਣ ਵਾਲੇ 8 ਦੇਸ਼ਾਂ ਨੂੰ 180 ਦਿਨ ਦੀ ਅਸਥਾਈ ਛੋਟ ਦਿੱਤੀ ਸੀ। ਇਸ ਫੈਸਲੇ ਦੇ ਤਹਿਤ ਭਾਰਤ ਸਮੇਤ ਸਾਰੇ ਦੇਸ਼ਾਂ ਨੂੰ 2 ਮਈ ਤੱਕ ਈਰਾਨ ਤੋਂ ਆਪਣਾ ਤੇਲ ਦਾ ਆਯਾਤ ਰੋਕਣਾ ਹੋਵੇਗਾ। ਇਹ ਫੈਸਲਾ ਈਰਾਨ ਦੇ ਤੇਲ ਨਿਰਯਾਤ ਨੂੰ ਸਭ ਤੋਂ ਹੇਠਲੇ ਪੱਧਰ ਤੱਕ ਲਿਆਉਣਾ ਹੈ ਅਤੇ ਉਥੋਂ ਦੇ ਸ਼ਾਸ਼ਨ ਦੇ ਪ੍ਰਮੁੱਖ ਸਰੋਤ ਨੂੰ ਖਤਮ ਕਰਨਾ ਹੈ। ਅਮਰੀਕਾ ਨੇ ਪਿਛਲੇ ਸਾਲ ਨਵੰਬਰ ‘ਚ ਈਰਾਨ ‘ਤੇ ਪਾਬੰਦੀਆਂ ਲਾ ਦਿੱਤੀਆਂ ਸਨ। ਅਮਰੀਕਾ ਦੇ ਇਸ ਕਦਮ ਨੂੰ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਦੇ ਈਰਾਨ ‘ਤੇ ‘ਜ਼ਿਆਦਾ ਦਬਾਅ’ ਬਣਾਉਣ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਇਰਾਕ ਅਤੇ ਸਾਊਦੀ ਅਰਬ ਤੋਂ ਇਲਾਵਾ ਈਰਾਨ ਭਾਰਤ ਦਾ ਤੀਜਾ ਸਭ ਤੋਂ ਵੱਡਾ ਤੇਲ ਨਿਰਯਾਤਕ ਦੇਸ਼ ਹੈ। ਇਸ ਲਈ ਜੇਕਰ ਇਰਾਨ ਤੋਂ ਤੇਲ ਆਉਣਾ ਬੰਦ ਹੁੰਦਾ ਹੈ ਤਾਂ ਜਿਥੇ ਪੈਟਰੋਲ ਅਤੇ ਡੀਜ਼ਲ ਦੇ ਰੇਟ 1-2 ਰੁਪਏ ਨਹੀਂ ਬਲਕਿ ਸਿੱਧਾ 10-15 ਰੁਪਏ ਤੱਕ ਵੱਧ ਸਕਦੇ ਹਨ। ਉਥੇ ਹੀ ਭਾਰਤ ਦਾ ਪ੍ਰਮੁੱਖ ਬਾਸਮਤੀ ਖਰੀਦਦਾਰ ਦੇਸ਼ ਬਾਸਮਤੀ ਖਰੀਦਣ ਤੋਂ ਇਨਕਾਰ ਜਾ ਘੱਟ ਕਰ ਸਕਦਾ ਹੈ। ਜਿਸਦਾ ਸਿੱਧਾ ਅਸਰ ਬਾਸਮਤੀ ਦੀਆਂ ਕੀਮਤਾਂ ਤੇ ਪਵੇਗਾ। ਇਸ ਲਈ ਇਸ ਵਾਰ ਬਾਸਮਤੀ ਦੀ ਫ਼ਸਲ ਲਗਾਉਣ ਤੋਂ ਪਹਿਲਾਂ ਭਾਰਤ ਤੇ ਇਰਾਨ ਦੇ ਹਾਲਾਤਾਂ ਤੇ ਨਜ਼ਰ ਜਰੂਰ ਮਾਰਿਓ।

About admin

Check Also

ਇੱਕ ਕਮਰਾ ਨਹੀਂ ਪੂਰੇ ਘਰ ਨੂੰ ਠੰਡਾ ਕਰ ਦਿੰਦਾ ਹੈ ਇਹ ਕੂਲਰ, ਹਰ ਕਮਰੇ ਵਿੱਚ ਲੱਗਣ ਵਾਲੇ AC ਜਾਂ ਕੂਲਰ ਦੇ ਬਚਾਉਦਾ ਹੈ ਪੈਸੇ

ਮਾਰਕਿਟ ਵਿੱਚ ਇੱਕ ਚੰਗੇ ਕੂਲਰ ਦੀ ਕੀਮਤ 8 ਤੋਂ 10 ਹਜਾਰ ਰੁਪਏ ਹੁੰਦੀ ਹੈ । …