Breaking News
Home / ਤਾਜਾ ਜਾਣਕਾਰੀ / ਰੋਜ ਕਿਸ਼ਤੀਆਂ ਚ ਪਾਰ ਕਰਦੇ ਨੇ ਵੱਗਦਾ ਦਰਿਆ, ਫਸਲਾਂ ਲਈ ਜਾਨ ਜੋਖਮ ਚ ਪਾਉਣੀ ਪੈਂਦੀ ਹੈ ਰੋਜ਼ ਦੇਖੋ ਵੀਡਿਓ..!

ਰੋਜ ਕਿਸ਼ਤੀਆਂ ਚ ਪਾਰ ਕਰਦੇ ਨੇ ਵੱਗਦਾ ਦਰਿਆ, ਫਸਲਾਂ ਲਈ ਜਾਨ ਜੋਖਮ ਚ ਪਾਉਣੀ ਪੈਂਦੀ ਹੈ ਰੋਜ਼ ਦੇਖੋ ਵੀਡਿਓ..!

ਮੁਲਕ ਨੂੰ ਅਜ਼ਾਦ ਹੋਏ ਲਗਭਗ 70 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ। ਸਾਡੀਆਂ ਸਰਕਾਰਾਂ ਅਜੇ ਵੀ ਲੋਕਾਂ ਦੇ ਮਸਲੇ ਹੱਲ ਨਹੀਂ ਕਰ ਸਕੀਆਂ। ਜਿਹੜੀਆਂ ਸਮੱਸਿਆਵਾਂ ਅੱਜ ਤੋਂ 70 ਸਾਲ ਪਹਿਲਾਂ ਸਨ ਅੱਜ ਵੀ ਉਹ ਹੀ ਸਮੱਸਿਆਵਾਂ ਹਨ। ਵੋਟਾਂ ਮੰਗਣ ਸਮੇਂ ਲੀਡਰਾਂ ਵੱਲੋਂ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ। ਪ੍ਰੰਤੂ ਵੋਟਾਂ ਲੈਣ ਤੋਂ ਬਾਅਦ ਉਨ੍ਹਾਂ ਨੂੰ ਵਾਅਦੇ ਭੁੱਲ ਜਾਂਦੇ ਹਨ। ਅਜਨਾਲਾ ਹਲਕੇ ਦੇ ਪਿੰਡਾਂ ਦੇ ਕਿਸਾਨਾਂ ਨੇ ਪੱਤਰਕਾਰਾਂ ਨੂੰ ਆਪਣੇ ਦੁੱਖੜੇ ਬਿਆਨ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਰਾਵੀ ਦਰਿਆ ਤੋਂ ਪਾਰ ਹੈ। ਆਪਣੀ ਜ਼ਮੀਨ ਵਿੱਚ ਜਾਣ ਲਈ ਉਨ੍ਹਾਂ ਨੂੰ ਦਰਿਆ ਪਾਰ ਕਰਨਾ ਪੈਂਦਾ ਹੈ। ਪ੍ਰੰਤੂ ਦਰਿਆ ਉੱਤੇ ਕੋਈ ਪੁਲ ਨਹੀਂ ਹੈ। ਉਨ੍ਹਾਂ ਨੇ ਆੜ੍ਹਤੀਆਂ ਤੋਂ ਕਰਜ਼ਾ ਲੈ ਕੇ ਕੀਤੀਆਂ ਖ਼ਰੀਦੀਆਂ ਹਨ ਤਾਂ ਕੇ ਦਰਿਆ ਤੋਂ ਪਾਰ ਜਾ ਕੇ ਖੇਤੀ ਕਰੀ ਜਾ ਸਕੇ। ਜੇਕਰ ਦਰਿਆ ਤੇ ਪੁੱਲ ਲੱਗਾ ਹੋਵੇ ਤਾਂ ਟਰੈਕਟਰ ਟਰਾਲੀਆਂ ਖੇਤਾਂ ਵਿੱਚ ਜਾ ਸਕਦੇ ਹਨ ਅਤੇ ਖੇਤੀ ਕਰਨ ਵਿੱਚ ਸੌਖ ਹੋ ਸਕਦੀ ਹੈ। ਕਿਸ਼ਤੀਆਂ ਰਾਹੀਂ ਦਰਿਆ ਪਾਰ ਕਰਦੇ ਸਮੇਂ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ। ਕਾਫੀ ਸਮਾਂ ਪਹਿਲਾਂ ਸਰਕਾਰ ਨੇ ਟਿਊਬਵੈੱਲ ਲਗਵਾ ਕੇ ਦੇਣ ਦਾ ਵਾਅਦਾ ਕੀਤਾ ਸੀ ਅਤੇ ਕਿਸਾਨਾਂ ਤੋਂ 2005 ਵਿੱਚ ਸਕਿਓਰਿਟੀ ਵੀ ਜਮ੍ਹਾਂ ਕਰਵਾ ਲਈ ਗਈ। ਪਰ ਹੁਣ ਤੱਕ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੁਣ ਤੱਕ ਹਰ ਪਾਰਟੀ ਦੇ ਲੀਡਰ ਨੇ ਲਾਰੇ ਲਗਾਏ ਹਨ। ਕਿਸੇ ਨੇ ਵੀ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ।ਹੁਣ ਤੱਕ ਉਹ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਵੋਟਾਂ ਪਾ ਕੇ ਦੇਖ ਚੁੱਕੇ ਹਨ। ਇਸ ਲਈ ਉਨ੍ਹਾਂ ਨੇ ਹੁਣ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣ ਲਈ ਮੀਡੀਆ ਦਾ ਸਹਾਰਾ ਲਿਆ ਹੈ। ਕਿਸਾਨ ਦਾ ਕਹਿਣਾ ਹੈ ਕਿ ਜਦੋਂ ਹੁਣ ਕੋਈ ਉਨ੍ਹਾਂ ਤੋਂ ਵੋਟਾਂ ਮੰਗਣ ਆਵੇਗਾ ਤਾਂ ਉਹ ਨੇਤਾ ਨੂੰ ਪੁੱਛਣਗੇ ਕਿ ਜਿੱਤ ਕੇ ਤੂੰ ਸਾਡੇ ਉੱਤੇ ਕੀ ਪਾਪ ਕਰੇਂਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About admin

Check Also

ਖੇਤਾਂ ਵਿੱਚ ਕੰਮ ਕਰਨ ਵਾਸਤੇ ਆਪਣਾ ਇਹ ਜ਼ਰੂਰੀ ਅੰਗ ਕਢਵਾ ਰਹੀਆਂ ਹਨ ਮਹਿਲਾਵਾਂ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਹਾਲ ਹੀ ਵਿੱਚ ਮਹਾਰਾਸ਼ਟਰ ਦੇ ਇੱਕ ਪਿੰਡ ਤੋਂ ਬੇਹੱਦ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ …